1. Singular: (ਸਿੰਗੁਲਰ) – ਜਦੋਂ ਕਿਸੇ ਸ਼ਬਦ ਦੀ ਵਰਤੋਂ ਕਰਕੇ ਇੱਕ ਇਨਸਾਨ, ਇੱਕ ਵਸਤੂ, ਇੱਕ ਜਗ੍ਹਾ, ਇੱਕ ਵਿਚਾਰ, ਇੱਕ ਜਾਨਵਰ, ਇੱਕ ਗੁਣ ਜਾਂ ਇੱਕ ਕਿਰਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸ਼ਬਦ ਨੂੰ ਸਿੰਗੁਲਰ ਸ਼ਬਦ/ਨਾਉਨ ਕਿਹਾ ਜਾਂਦਾ ਹੈ

ਉਦਾਹਰਣ

       i. fans, bat, car, girl, player
      ii. My uncle was a soldier during the war.
     iii. The traveller sat down to take rest.



     2. Plural: (ਪਲੂਰਲ) – ਜਦੋਂ ਕਿਸੇ ਸ਼ਬਦ ਦੀ ਵਰਤੋਂ ਕਰਕੇ ਇੱਕ ਤੋਂ ਜਿਆਦਾ ਇਨਸਾਨਾਂ, ਵਸਤੂਆਂ, ਜਗਾਹਾਂ, ਵਿਚਾਰਾਂ, ਜਾਨਵਰਾਂ, ਗੁਣਾਂ ਜਾਂ ਕਿਰਿਆਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸ਼ਬਦ ਨੂੰ ਪਲੂਰਲ ਸ਼ਬਦ/ਨਾਉਨ ਕਿਹਾ ਜਾਂਦਾ ਹੈ

ਉਦਾਹਰਣ

       i. fans, bats, cars, girls, players
      ii. My uncles were soldiers during the war.
     iii. The travellers sat down to take rest.


     3. Subject: (ਸਬਜੈਕਟ)  ਸਬਜੈਕਟ ਸਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਸਨਟੈਂਸ ਵਿਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਕੀ ਹੈ (ਜਾਂ) ਸਨਟੈਂਸ ਦਾ ਮੁਖ ਪਾਤਰ ਕੌਣ ਹੈ ਅਤੇ ਉਸਦੀ ਕੀ ਖਾਸੀਅਤ ਹੈ ਇਹ ਪਾਤਰ ਕੋਈ ਇਨਸਾਨ, ਵਸਤੂ ਜਾਂ ਜਗ੍ਹਾ ਵੀ ਹੋ ਸਕਦੀ ਹੈ ਇੱਕ ਸਨਟੈਂਸ ਦੇ ਸਬਜੈਕਟ ਵਿੱਚ ਇੱਕ ਜਾਂ ਇੱਕ ਤੋਂ ਜਿਆਦਾ ਸ਼ਬਦ ਹੋ ਸਕਦੇ ਹਨ

ਉਦਾਹਰਣ – Young Rohan drives a cab.

ਜਦੋਂ ਆਪਾਂ ਸਬਜੈਕਟ ਨੂੰ ਸਮਝਣਾ ਹੁੰਦਾ ਹੈ ਤਾਂ ਆਪਾਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਸਨਟੈਂਸ ਵਿੱਚ ਕਿਸ ਬਾਰੇ ਗੱਲ ਹੋ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਕੀ ਹੈ?

ਇਸ ਸਨਟੈਂਸ ਵਿੱਚ ਕਿਉਂਕਿ ਰੋਹਨ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਜਵਾਨ (ਯੰਗ) ਹੈ, ਇਸ ਲਈ ਆਪਾਂ 'ਯੰਗ ਰੋਹਨ' ਨੂੰ ਸਬਜੈਕਟ ਮੰਨਾਂਗੇ


     4. Verb: (ਵਰਬ) - ਵਰਬ ਸਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ ਉਹ ਸ਼ਬਦ ਹੈ ਜੋ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ, ਸਬਜੈਕਟ ਦੀ ਸਥਿਤੀ ਜਾਂ ਉਸ ਨਾਲ ਵਾਪਰ ਰਹੀ/ਵਾਪਰੀ ਘਟਨਾ ਨੂੰ ਦਰਸਾਉਂਦਾ ਹੈ

ਉਦਾਹਰਣ – Young Rohan drives a cab.

ਜਦ ਆਪਾਂ ਵਰਬ ਨੂੰ ਸਮਝਣਾ ਹੁੰਦਾ ਹੈ ਤਾਂ ਆਪਾਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਸਨਟੈਂਸ ਵਿੱਚ ਸਬਜੈਕਟ ਕੀ ਕੰਮ ਕਰ ਰਿਹਾ ਹੈ, ਉਸਦੀ ਸਤਿਥੀ ਕੀ ਹੈ ਜਾਂ ਉਸ ਨਾਲ ਕੀ ਵਾਪਰ ਰਿਹਾ ਹੈ?

ਇਸ ਸਨਟੈਂਸ ਵਿੱਚ ਕਿਉਂਕਿ ਸਬਜੈਕਟ (ਰੋਹਨ) ਹੈ ਤੇ ਉਹ ਡਰਾਈਵ ਕਰ ਰਿਹਾ ਹੈ ਤਾਂ ਆਪਾਂ drives ਨੂੰ ਵਰਬ ਮੰਨਾਂਗੇ


     5. Object: (ਆਬਜੈਕਟ) - ਆਬਜੈਕਟ ਸਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ/ਵਾਲੇ ਉਹ ਸ਼ਬਦ ਹੈ/ਹਨ, ਜਿੰਨਾ ਉੱਤੇ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ (ਵਰਬ) ਦਾ ਅਸਰ ਪੈ ਰਿਹਾ ਹੈ

ਉਦਾਹਰਣ – Young Rohan drives a cab.

ਜਦ ਆਪਾਂ ਆਬਜੈਕਟ ਨੂੰ ਸਮਝਣਾ ਹੁੰਦਾ ਹੈ ਤਾਂ ਆਪਾਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਵਰਬ ਕਿਸ ਉੱਪਰ ਆਪਣਾ ਅਸਰ ਪਾ ਰਿਹਾ ਹੈ?

ਇਸ ਸਨਟੈਂਸ ਵਿੱਚ ਸਬਜੈਕਟ (ਰੋਹਨ) ਹੈ, ਜੋ ਡਰਾਈਵ ਕਰ ਰਿਹਾ ਹੈ ਅਤੇ ਉਸਦੇ ਡਰਾਈਵ ਕਰਨ ਨਾਲ ਕੈਬ ਚੱਲ ਰਹੀ ਹੈ, ਸੋ ਆਪਾਂ ਕਹਿ ਸਕਦੇ ਹਾਂ ਕਿ ਰੋਹਨ ਦਾ ਡਰਾਈਵ ਕਰਨਾ ਕੈਬ ਉੱਤੇ ਅਸਰ ਪਾ ਰਿਹਾ ਹੈ ਸੋ, drives ਆਪਣਾ ਵਰਬ ਹੈ ਤੇ a cab ਆਪਣਾ ਆਬਜੈਕਟ ਹੈ


     6. First person: (ਫਰਸਟ ਪਰਸਨ) - ਜਦੋਂ ਅਸੀਂ ਆਪਣੇ ਬਾਰੇ ਗੱਲ ਰਹੇ ਹੁੰਦੇ ਹਾਂ, ਆਪਣੇ ਵਿਚਾਰ ਦੇ ਰਹੇ ਹੁੰਦੇ ਹਾਂ ਜਾਂ ਆਪਣੇ ਨਾਲ ਹੋਈਆਂ ਘਟਨਾਵਾਂ ਬਾਰੇ ਦੱਸ ਰਹੇ ਹੁੰਦੇ ਹਾਂ, ਉਹਦੋਂ ਅਸੀਂ ਫਰਸਟ ਪਰਸਨ ਹੁੰਦੇ ਹਾਂ (ਜਾਂ) ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਦੋਂ ਅਸੀਂ ਫਰਸਟ ਪਰਸਨ ਵਿੱਚ ਗੱਲ ਕਰ ਰਹੇ ਹੁੰਦੇ ਹਾਂ

ਉਦਾਹਰਣ 

       i. InformationI am an online English trainer.
      ii. ViewI believe love always prevails over hatred.
     iii. IncidentI went to an old-age home yesterday.


     7. Second person: (ਸੈਕੰਡ ਪਰਸਨ) - ਜਦੋਂ ਅਸੀਂ ਕਿਸੇ ਇਨਸਾਨ ਜਾਂ ਇਨਸਾਨਾਂ ਨਾਲ ਉਨ੍ਹਾਂ ਹੀ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਉਸ ਇਨਸਾਨ ਜਾਂ ਉਨ੍ਹਾਂ ਇਨਸਾਨਾਂ ਨੂੰ ਸੈਕੰਡ ਪਰਸਨ ਕਹਿੰਦੇ ਹਾਂ

ਉਦਾਹਰਣ 

       i. You are learning English online.
      ii. You are making good efforts.
     iii. You should never stop believing in your caliber.


     8. Third Person: (ਥਰਡ ਪਰਸਨ) - ਜਦੋਂ ਅਸੀਂ ਕਿਸੇ ਇਨਸਾਨ/ਇਨਸਾਨਾਂ ਦੇ ਇਕੱਠ ਨਾਲ, ਕਿਸੇ ਹੋਰ ਇਨਸਾਨ/ਇਨਸਾਨਾਂ ਬਾਰੇ ਗੱਲ ਕਰਦੇ ਹਾਂ ਤਾਂ ਜਿੰਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਸਨੂੰ/ਉਨ੍ਹਾਂ ਨੂੰ ਥਰਡ ਪਰਸਨ ਕਿਹਾ ਜਾਂਦਾ ਹੈ

ਉਦਾਹਰਣ 

       i. Hardeep should start learning English.
      ii. Raman is preparing for IELTS.
     iii. He wants to move abroad.

To subscribe to my youtube channel: Click Here