Overview of First, Second and Third person


ਫਰਸਟ ਪਰਸਨ (First person), ਸੈਕੰਡ ਪਰਸਨ (second person) ਅਤੇ ਥਰਡ ਪਰਸਨ (third person) ਸਾਨੂੰ ਮੁੱਖ ਤੌਰ ਉੱਤੇ ਜਾਣਕਾਰੀ ਦਿੰਦੇ ਹਨ ਕਿ ਦਿੱਤੇ ਗਏ ਸੈਂਟੈਂਸ ਵਿੱਚ:

       • ਕੌਣ ਗੱਲ ਕਰ ਰਿਹਾ ਹੈ?
       • ਕਿਸਦੇ ਨਾਲ ਗੱਲ ਕੀਤੀ ਜਾ ਰਹੀ ਹੈ? 
       • (ਅਤੇ) ਕਿਸਦੇ ਬਾਰੇ ਗੱਲ ਕੀਤੀ ਜਾ ਰਹੀ ਹੈ?

ਫਰਸਟ ਪਰਸਨ (First person), ਸੈਕੰਡ ਪਰਸਨ (second person) ਅਤੇ ਥਰਡ ਪਰਸਨ (third person) ਸਾਨੂੰ ਨਾਉਨਸ, ਵਰਬ ਅਤੇ ਪ੍ਰੋਨਾਉਨਸ ਨੂੰ ਵੱਖ ਵੱਖ ਵਰਗਾਂ ਵਿੱਚ ਵੰਡਣ ਵਿੱਚ ਵੀ ਮਦਦ ਕਰਦੇ ਹਨ

     1. First person (ਫਰਸਟ ਪਰਸਨ): ਫਰਸਟ ਪਰਸਨ ਉਹ ਇਨਸਾਨ ਜਾਂ ਇਨਸਾਨ ਹੁੰਦੇ ਹਨ ਜੋ ਬੋਲ ਰਹੇ ਹਨ।
     2. Second person (ਸੈਕੰਡ ਪਰਸਨ): ਸੈਕੰਡ ਪਰਸਨ ਉਹ ਇਨਸਾਨ ਜਾਂ ਇਨਸਾਨ ਹੁੰਦੇ ਹਨ ਜਿੰਨਾ ਨਾਲ ਗੱਲ ਕੀਤੀ ਜਾ ਰਹੀ ਹੈ।
     3. Third person (ਥਰਡ ਪਰਸਨ): ਥਰਡ ਪਰਸਨ ਉਹ ਇਨਸਾਨ ਜਾਂ ਵਸਤੂਆਂ ਹੁੰਦੀਆਂ ਹਨ ਜਿੰਨਾ ਬਾਰੇ ਗੱਲ ਕੀਤੀ ਜਾ ਰਹੀ ਹੈ।


First, Second and Third person (in detail)


First person (ਫਰਸਟ ਪਰਸਨ)

ਜਦੋਂ ਅਸੀਂ ਆਪਣੇ ਬਾਰੇ ਗੱਲ ਰਹੇ ਹੁੰਦੇ ਹਾਂ, ਆਪਣੇ ਵਿਚਾਰ ਦੇ ਰਹੇ ਹੁੰਦੇ ਹਾਂ ਜਾਂ ਆਪਣੇ ਨਾਲ ਹੋਈਆਂ ਘਟਨਾਵਾਂ ਬਾਰੇ ਦੱਸ ਰਹੇ ਹੁੰਦੇ ਹਾਂ, ਉਹਦੋਂ ਅਸੀਂ ਫਰਸਟ ਪਰਸਨ ਹੁੰਦੇ ਹਾਂ (ਜਾਂ) ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਦੋਂ ਅਸੀਂ ਫਰਸਟ ਪਰਸਨ ਵਿੱਚ ਗੱਲ ਕਰ ਰਹੇ ਹੁੰਦੇ ਹਾਂ

ਉਦਾਹਰਣ 

     1. InformationI am an online English trainer.
     2. ViewI believe love always prevails over hatred.
     3. IncidentI went to an old-age home yesterday.

Second person (ਸੈਕੰਡ ਪਰਸਨ) 

ਜਦੋਂ ਅਸੀਂ ਕਿਸੇ ਇਨਸਾਨ ਜਾਂ ਇਨਸਾਨਾਂ ਨਾਲ ਉਨ੍ਹਾਂ ਹੀ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਉਸ ਇਨਸਾਨ ਜਾਂ ਉਨ੍ਹਾਂ ਇਨਸਾਨਾਂ ਨੂੰ ਸੈਕੰਡ ਪਰਸਨ ਕਹਿੰਦੇ ਹਾਂ

ਉਦਾਹਰਣ 

     1. You are learning English online.
     2. You are making good efforts.
     3. You should never stop believing in your calibre.

Third Person (ਥਰਡ ਪਰਸਨ)

ਜਦੋਂ ਅਸੀਂ ਕਿਸੇ ਇਨਸਾਨ/ਇਨਸਾਨਾਂ ਦੇ ਇਕੱਠ ਨਾਲ, ਕਿਸੇ ਹੋਰ ਇਨਸਾਨ/ਇਨਸਾਨਾਂ ਬਾਰੇ ਗੱਲ ਕਰਦੇ ਹਾਂ ਤਾਂ ਜਿੰਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਸਨੂੰ/ਉਨ੍ਹਾਂ ਨੂੰ ਥਰਡ ਪਰਸਨ ਕਿਹਾ ਜਾਂਦਾ ਹੈ

ਉਦਾਹਰਣ 

     1. Hardeep should start learning English.
     2. Raman is preparing for IELTS.
     3. They want to move abroad.

To subscribe to my youtube channel: Click Here