1. Letter (ਅੱਖਰ) - ਅੰਗਰੇਜ਼ੀ ਭਾਸ਼ਾ ਦਾ ਮੁੱਢਲਾ ਅਧਾਰ ਲੈੱਟਰ ਹੁੰਦੇ ਹਨ। ਲੈੱਟਰਜ਼ ਦਾ ਕੰਮ ਸਾਡੇ ਵੱਲੋਂ ਬੋਲਦੇ ਸਮੇਂ ਕੱਢੀਆਂ ਜਾਂਦੀਆਂ ਅਵਾਜ਼ਾਂ ਨੂੰ ਲਿੱਖਤੀ ਰੂਪ ਵਿੱਚ ਦਰਸਾਉਣਾ ਹੁੰਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਕੁੱਲ 26 ਅੱਖਰ ਨੇ ਜੋ ਅਲੱਗ ਅਲੱਗ ਅਵਾਜ਼ਾਂ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ।

ਉਦਾਹਰਣ - A, B, ਅਤੇ C

     2. Alphabet (ਵਰਣਮਾਲਾ) - ਜਦੋਂ ਅੰਗਰੇਜ਼ੀ ਭਾਸ਼ਾ ਦੇ 26 ਅੱਖਰਾਂ ਨੂੰ ਇਕੱਠਿਆਂ ਕਰਕੇ ਲਿਖਿਆ ਜਾਂਦਾ ਹੈ ਤਾਂ ਉਹਨਾਂ ਨੂੰ ਅਲਫਾਬੈਟ ਕਿਹਾ ਜਾਂਦਾ ਹੈ। ਜਿਵੇਂ ਪੰਜਾਬੀ ਭਾਸ਼ਾ ਦੀ ਵਰਣਮਾਲਾ ਵਿੱਚ 'ਓ' ਤੋਂ 'ਫ਼' ਅੱਖਰ ਲਿਖੇ ਜਾਂਦੇ ਹਨ, ਉਸੇ ਤਰਾਂ ਅੰਗਰੇਜ਼ੀ ਦੇ ਅਲਫਾਬੈਟ ਵਿੱਚ A ਤੋਂ Z ਲੈੱਟਰਸ ਲਿਖੇ ਜਾਂਦੇ ਹਨ।

ਇੰਗਲਿਸ਼ ਅਲਫਾਬੈਟ ਇਸ ਪ੍ਰਕਾਰ ਹੈ

A B C D E
F G H I J
K L M N O
P Q R S T
U V W X Y
Z       3. Word (ਸ਼ਬਦ) - ਜਦੋਂ ਅੰਗਰੇਜ਼ੀ ਦੇ ਅੱਖਰਾਂ ਨੂੰ ਅੱਗੇ ਪਿੱਛੇ ਰੱਖ ਕੇ ਇਸ ਤਰਾਂ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਕੋਈ ਅਰਥ ਨਿਕਲਣ ਲੱਗ ਜਾਵੇ ਤਾਂ ਉਨ੍ਹਾਂ ਨੂੰ ਅਸੀਂ ਵਰਡ ਕਹਿੰਦੇ ਹਾਂ।

ਉਦਾਹਰਣ – ABC ਦਾ ਆਪਣੇ ਆਪ ਵਿੱਚ ਕੋਈ ਮਤਲਬ ਨਹੀਂ ਨਿੱਕਲਦਾ ਪਰ ਜਦ ਇਨ੍ਹਾਂ ਅੱਖਰਾਂ ਨੂੰ ਅੱਗੇ ਪਿੱਛੇ ਕਰਕੇ ਦੋਬਾਰਾ ਚਿਣਿਆ ਜਾਵੇ ਤਾਂ ਇਹ CAB ਬਣ ਜਾਂਦੇ ਹਨ ਜਿਸਦਾ ਮਤਲਬ ਹੁੰਦਾ ਹੈ ਟੈਕਸੀ।

4. Sentence: (ਵਾਕ) - ਜਦ ਬੇਤਰਤੀਬ ਲਿਖੇ ਸ਼ਬਦਾਂ ਨੂੰ ਅੱਗੇ ਪਿੱਛੇ ਰੱਖ ਕੇ ਇਸ ਤਰਾਂ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਅਰਥ ਨਿਕਲਣ ਲੱਗ ਜਾਵੇ ਤਾਂ ਉਨ੍ਹਾਂ ਨੂੰ ਸੈਨਟੈਨਸ ਕਿਹਾ ਜਾਂਦਾ ਹੈ। ਸੈਨਟੇਨਸ ਦਾ ਮੁੱਖ ਮਕਸਦ ਸਾਨੂੰ ਕੋਈ ਜਾਣਕਾਰੀ ਅਸਾਨੀ ਨਾਲ ਸਾਂਝੀ ਕਰਨ ਅਤੇ ਦੂਸਰਿਆਂ ਵੱਲੋਂ ਦਿੱਤੀ ਜਾਣਕਾਰੀ ਅਸਾਨੀ ਨਾਲ ਸਮਝਣ ਵਿੱਚ ਸਹਾਇਤਾ ਕਰਨਾ ਹੁੰਦਾ ਹੈ।

ਉਦਾਹਰਣ – Rohan, drives, young, a cab ਸਾਰੇ ਸ਼ਬਦ ਹਨ। ਇਨ੍ਹਾਂ ਦਾ ਇਕੱਠਿਆਂ ਕੋਈ ਮਤਲਬ ਨਹੀਂ ਨਿਕਲਦਾ ਪਰ ਜੇ ਇਨ੍ਹਾਂ ਨੂੰ ਅੱਗੇ ਪਿੱਛੇ ਕਰਕੇ ਦੋਬਾਰਾ ਚਿਣਿਆ ਜਾਵੇ ਤਾਂ ਇਹ Young Rohan drives a cab. ਬਣ ਜਾਂਦੇ ਹਨ ਜਿਸਦਾ ਮਤਲਬ ਹੈ ਕਿ 'ਜਵਾਨ ਰੋਹਨ ਟੈਕਸੀ ਚਲਾਉਂਦਾ ਹੈ। ਕਿਉਂਕਿ ਇਨ੍ਹਾਂ ਸ਼ਬਦਾਂ ਦਾ ਹੁਣ ਮਤਲਬ ਬਣਨ ਲੱਗ ਗਿਆ ਹੈ ਅਤੇ ਰੋਹਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ, ਆਸਾਨੀ ਨਾਲ ਸਮਝ ਆ ਰਹੀ ਹੈ ਤਾਂ ਇਸਨੂੰ ਸਨਟੈਂਸ ਕਿਹਾ ਜਾ ਸਕਦਾ ਹੈ।

To subscribe to my youtube channel: Click Here